ਰਣਜੀਤ ਸਿੰਘ ਮਸੌਣ
ਜੋਗਾ ਸਿੰਘ ਰਾਜਪੂਤ
ਅੰਮ੍ਰਿਤਸਰ//////////////ਅੱਜ ਇਥੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਆਂਗਣਵਾੜੀ ਇੰਪਲਾਈਜ ਫੈਡਰੇਸ਼ਨ ਆਫ ਇੰਡੀਆਂ ਦੇ ਸੱਦੇ ਤੇ ਦਲਜਿੰਦਰ ਕੌਰ ਉਦੋਂ ਨੰਗਲ ਅਤੇ ਰਜਵੰਤ ਕੌਰ ਪੰਜਵੜ ਦੀ ਅਗਵਾਈ ਹੇਠ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੇ ਦਫ਼ਤਰ ਸਾਹਮਣੇਂ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਨ ਲਈ ਹਰਗੋਬਿੰਦ ਕੌਰ ਕੌਮੀ ਪ੍ਰਧਾਨ ਵਿਸ਼ੇਸ਼ ਤੌਰ ਤੇ ਪਹੁੰਚੇ, ਉਹਨਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਆਈ.ਸੀ.ਡੀ.ਐਸ.ਐਸ. ਸਕੀਮ ਨੂੰ ਚਾਲੂ ਹੋਇਆਂ 50 ਸਾਲ ਦਾ ਸਮਾਂ ਪੂਰਾ ਹੋ ਗਿਆ ਹੈ ਪਰ ਕੇਂਦਰ ਦੀ ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਹੈਲਪਰਾ ਨੂੰ ਸਿਰਫ਼ ਨਿਗੂਣਾ ਜਿਹਾ ਮਾਣ ਭੱਤਾ 4500 ਵਰਕਰ ਤੇ 2250 ਹੈਲਪਰ ਦਿੱਤਾ ਜਾ ਰਿਹਾ ਹੈ, ਜੋ ਨਾਰੀ ਦਾ ਸ਼ੋਸ਼ਣ ਹੈ ਹਿੰਦੁਸਤਾਨ ਦੇ ਵਿੱਚ 28 ਲੱਖ ਔਰਤਾਂ ਇਸ ਸਕੀਮ ਦੇ ਵਿੱਚ ਕੰਮ ਕਰਦੀਆਂ ਹਨ ਪ੍ਰੰਤੂ 50 ਸਾਲ ਬੀਤ ਜਾਣ ਦੇ ਬਾਅਦ ਵੀ ਆਂਗਣਵਾੜੀ ਵਰਕਰਾਂ ਹੈਲਪਰਾ ਨੂੰ ਪੱਕੇ ਨਹੀਂ ਕੀਤਾ ਗਿਆ। ਪਿਛਲੇਂ ਅੱਠ ਸਾਲਾਂ ਤੋਂ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਆਂਗਣਵਾੜੀ ਵਰਕਰਾਂ ਹੈਲਪਰਾ ਦੇ ਮਾਣ ਭੱਤੇ ਵਿੱਚ ਇੱਕ ਰੁਪਏ ਦਾ ਵਾਧਾ ਨਹੀਂ ਕੀਤਾ।
ਜਦਕਿ ਮਹਿੰਗਾਈ ਕਈ ਗੁਣਾ ਵੱਧ ਗਈ ਹੈ। ਉਹਨਾਂ ਨੇ ਮੰਗ ਕੀਤੀ ਕਿ ਕੇਂਦਰ ਦੀ ਸਰਕਾਰ ਆਂਗਣਵਾੜੀ ਵਰਕਰਾਂ ਹੈਲਪਰਾਂ ਨੂੰ ਪੱਕਿਆਂ ਕਰੇ ਆਈ.ਸੀ.ਡੀ.ਐਸ.ਐਸ ਸਕੀਮ ਨੂੰ ਵਿਭਾਗ ਵਿੱਚ ਤਬਦੀਲ ਕਰੇ, ਆਂਗਣਵਾੜੀ ਵਰਕਰ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ, ਜਦੋਂ ਤੱਕ ਇਹ ਨਹੀਂ ਕੀਤਾ ਜਾਂਦਾ, ਘੱਟੋਂ ਘੱਟ ਉਜ਼ਰਤਾਂ ਲਾਗੂ ਕੀਤੀਆਂ ਜਾਣ। ਆਂਗਣਵਾੜੀ ਵਰਕਰਾਂ ਹੈਲਪਰਾਂ ਨੂੰ ਹਰ ਮਹੀਨੇ ਦਾ ਮੈਡੀਕਲ ਅਲਾਉਂਸ ਦਿੱਤਾ ਜਾਵੇ। ਆਂਗਣਵਾੜੀ ਕੇਂਦਰਾਂ ਦੇ ਵਿੱਚ ਆ ਰਿਹਾ ਰਾਸ਼ਨ ਪੈਕਟ ਬੰਦ ਖਾਂਣੇ ਦੀ ਥਾਂ ਤੇ ਤਾਜ਼ਾ ਪਕਾ ਕੇ ਦਿੱਤਾ ਜਾਵੇ। ਆਂਗਣਵਾੜੀ ਵਰਕਰਾਂ ਹੈਲਪਰਾਂ ਵੱਲੋਂ ਪੂਰੇ ਹਿੰਦੁਸਤਾਨ ਦੇ ਵਿੱਚ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਕਿ ਚੁਣੇ ਹੋਏ ਸੰਸਦ ਮੈਂਬਰ ਰਾਹੀਂ ਮੰਗ ਪੱਤਰ ਭੇਜ ਕੇ ਮੰਗ ਕਰ ਰਹੀਆਂ ਹਨ ਕਿ ਉਹ ਸੰਸਦ ਦੇ ਵਿੱਚ ਸਾਡੀ ਅਵਾਜ਼ ਉਠਾਉਣ। ਐਮ.ਪੀ ਗੁਰਜੀਤ ਸਿੰਘ ਔਜਲਾ ਰਾਹੀਂ ਪ੍ਰਧਾਨ ਮੰਤਰੀ ਦੇ ਨਾਮ ਤੇ ਇੱਕ ਮੰਗ ਪੱਤਰ ਦਿੱਤਾ ਗਿਆ ਅਤੇ ਉਹਨਾਂ ਕੋਲ ਮੰਗ ਕੀਤੀ ਗਈ ਕਿ ਉਹ ਸਾਡੀ ਮੰਗ ਪ੍ਰਧਾਨ ਮੰਤਰੀ ਤੱਕ ਪਹੁੰਚਾਉਣ ਅਤੇ ਸੰਸਦ ਦੇ ਵਿੱਚ 28 ਲੱਖ ਆਂਗਣਵਾੜੀ ਵਰਕਰਾਂ ਹੈਲਪਰਾਂ ਦੀ ਅਵਾਜ਼ ਉਠਾਉਣ।
ਇਸ ਸਮੇਂ ਸੰਤੋਸ਼ ਕੌਰ ਵੇਰਕਾ, ਜਤਿੰਦਰ ਕੌਰ ਚੋਹਲਾ ਸਾਹਿਬ, ਜੀਵਨ ਮੱਖੂ, ਕੁਲਵਿੰਦਰ ਕੌਰ ਜੀਰਾ, ਜਸਵਿੰਦਰ ਕੌਰ, ਬੇਅੰਤ ਕੌਰ ਪੱਟੀ, ਸੁਖਵਿੰਦਰ ਕੌਰ ਚੌਗਾਵਾਂ, ਸ਼ਮਾ ਅਟਾਰੀ, ਹਰਜਿੰਦਰ ਕੌਰ ਅਜਨਾਲਾ, ਦਿਲਜੀਤ ਕੌਰ, ਜਸਬੀਰ ਕੌਰ ਮਜੀਠਾ, ਪਰਮਜੀਤ ਕੌਰ ਰਈਆ, ਗੁਰਮੀਤ ਕੌਰ ਵਲਟੋਹਾ, ਗੁਰਪ੍ਰੀਤ ਕੌਰ ਪੰਡੋਰੀ ਰਮਾਣਾ, ਨਰਿੰਦਰ ਕੌਰ ਭਿੱਖੀਵਿੰਡ ਅਤੇ ਕਮਲਜੀਤ ਕੌਰ ਨੌਸ਼ਹਿਰਾ ਪੰਨੂਆ ਆਦਿ ਆਗੂਆਂ ਨੇ ਸੰਬੋਧਨ ਕੀਤਾ।
Leave a Reply